ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੍ਰਮੀ ਮੁਤਾਬਿਕ 3 ਮਈ 1889 ਈਸਵੀ ਦਿਨ ਐਤਵਾਰ ਨੂੰ ਜ਼ਿਲਾ ਹੁਸਿਆਰਪੁਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕੁਮਾ ਸਿੰਘ ਨੇ ਵਸਾਇਆ ਸੀ । ਭਾਈ ਕੁਮਾ ਸਿੰਘ ਸਤਿਗੁਰੂ ਦੇ ਲਾਂਗਰੀ ਇਸ ਲਈ ਇਸ ਪਿੰਡ ਦਾ ਨਾਂ ਸ਼ਬਦ ਲਾਂਗਰੀ ਤੋ ਲੰਗੇਰੀ ਪੈ ਗਿਆ । ਉੱਘੇ ਬੱਬਰ ਅਕਾਲੀ ਜਥੇਦਾਰ ਪਿਆਰਾ ਸਿੰਘ ਕੈਨੇਡੀਅਨ ਵੀ ਇਸ ਪਿੰਡ ਦੇ ਹੋਏ ਹਨ । ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਸਰਗਰਮ ਹਿੱਸਾ ਲਿਆ ਅਤੇ ਉਮਰ ਕੈਦ ਕੱਟੀ । ਜਥੇਦਾਰ ਪਿਆਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਮੈਬਰ ਵੀ ਰਹੇ । ਲੰਗੇਰੀ ਪਿੰਡ ਦੇ ਹੀ ਹੋਰ ਵਸਨੀਕਾਂ ਭਾਈ ਦਇਆ ਸਿੰਘ (ਜੋ ਸੰਤ ਜਵਾਲਾ ਸਿੰਘ ਜੀ ਦੇ ਛੋਟੇ ਭਾਈ ਸਨ)
ਸੰਤ ਬਾਬਾ ਜਵਾਲਾ ਸਿੰਘ ਜੀ 1907 ਵਿਚ ਫੌਜ ਵਿਚ ਭਰਤੀ ਹੋ ਗਏ । ਉਸ ਵੇਲੇ ਆਪ ਦੀ ਉਮਰ 18 ਸਾਲ ਦੀ ਸੀ। ਫੌਜ ਦੀਆਂ ਸਾਰੀਆਂ ਸਿੱਖ ਪਲਟਨਾਂ ਦਾ ਡੇਰਾ ਹੋਤੀ ਮਰਦਾਨ ਨਾਲ ਬਹੁਤ ਪਿਅਰ ਸੀ। ਉਥੇ ਆਪ ਨੇ ਸੰਤ ਬਾਬਾ ਆਇਆ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ।
ਲੰਗੇਰੀ ਪਿੰਡ ਕਿਸ ਤਰ੍ਹਾਂ ਵੱਸਿਆ ?
ਸ: ਕੁਮਾ ਸਿੰਘ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਲਾਂਗਰੀ ਸਨ ਜੋ ਕਿ ਨਾਮ ਬਾਣੀ ਦੇ ਰਸੀਏ ਸਨ, ਸ਼ੁਭ ਗੁਣਾਂ ਦੇ ਧਾਰਣੀ ਤੇ ਸੋਹਣੀ ਦਿਖ ਵਾਲੇ ਸਨ । ਉਹ ਸਤਿਗੁਰਾਂ ਦੇ ਪ੍ਰੇਮ ਵਿਚ ਤੇ ਨਾਮ ‘ਚ ਲਿਵ ਜੋੜ ਕੇ ਸੇਵਾ ਕਰਦੇ ਸਨ । ਅੱਠੇ ਪਹਿਰ ਸੇਵਾ ਕਰਦੇ ਤੇ ਗੁਰੂ ਜੀ ਦੀ ਆਗਿਆ ਵਿਚ ਰਹਿੰਦੇ । ਜਦੋ ਸੇਵਾ ਦਰ-ਕਬੂਲ ਹੋਈ ਤਾਂ ਸਤਿਗੁਰੂ ਜੀ ਨੇ ਕੋਲ ਬੁਲਾ ਕੇ ਨਦਰੋ ਨਿਹਾਲ ਕੀਤਾ ਤੇ ਭਗਤੀ ਵਿਚ ਬਾਰਾਂ-ਬੰਨੀ ਦਾ ਰੰਗ ਚਾੜ੍ਹ ਦਿੱਤਾ । ਜਦੋ ਹਜ਼ੂਰ ਨੇ ਪੁਛਿਆ ਕਿ ਤੇਰਾ ਤੇ ਤੇਰੇ ਪਿੰਡ ਦਾ ਕੀ ਨਾਂ ਹੈਤੇ ਕਿਸ ਹਲਕੇ ਦਾ ਵਸਨੀਕ ਹੈ ? ਤਾਂ ਭਾਈ ਕੁਮਾ ਸਿੰਘ ਨੇ ਕਿਹਾ ‘ਇਲਾਕਾ ਸੀਰੋਵਾਲ ਕਸਬਾ ਮਾਹਿਲਪੁਰ ਨੇੜੇ ਪਿੰਡ ਸੁਕਰੁਲੀ ਹੈ ਤੇ ਪੱਤੀ ਭਗਵਈਆ ਦਾ ਵਸਨੀਕ ਹਾਂ। ਇਹ ਛੋਟਾ ਜਿਹਾ ਨਗਰ ਹੈ । ਸਤਿਗੁਰੂ ਜੀ ਦਾ ਬਚਨ ਹੋਇਆ,’ਸਿੱਖਾ, ਪਿੰਡ ਦਾ ਨਾਂ ਤੂੰ ਆਪਣੇ ਨਾਂ ਪਰ ਰੱਖ। ਤੇਰੀ ਸੇਵਾ ਸਤਿਗੁਰੂ ਦੇ ਦਰ ਤੇ ਥਾਂਇ ਪਈ ਹੈ। ਹੁਣ ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਉ।’
ਸੋ ਭਾਈ ਕੁਮਾ ਸਿੰਘ ਜੀ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਆਪਣੇ ਨਾਂ ਦੀ ਬਜਾਏ ਹਉ ਦਾ ਤਿਆਗ ਕਰਦਿਆਂ ਗੁਰੂ ਜੀ ਦਾ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ ਤੇ ਪਿੰਡ ਦੀ ਸਾਜਣਾ ਵਿਚ ਜ਼ੋਰ ਸ਼ੋਰ ਨਾਲ ਲਗਾ ਦਿੱਤਾ । ਜਦੋ ਬਾਬਾ ਕੁਮਾ ਸਿੰਘ ਜੀ ਨੂੰ ਗੁਰੂ ਜੀ ਦੇ ਦਰਸ਼ਨਾ ਦੀ ਤਾਂਘ ਉਤਪੰਨ ਹੋਈਤਾਂ ਦਮਦਮਾ ਸਾਹਿਬ (ਗੁਰੂ ਕੀ ਕਾਂਸ਼ੀ) ਪਹੁੰਚੇ ਤੇ ਪਾਵਨ ਦਰਸ਼ਨ ਕੀਤੇ । ਸਤਿਗੁਰਾਂ ਨੇ ਬਾਬਾ ਕੁਮਾ ਸਿੰਘ ਨੂੰ ਪਿੰਡ ਦੇ ਨਾਂ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਹਜ਼ੂਰ ਪਿੰਡ ਦਾ ਨਾਂ ਆਪ ਦਾ ਲਾਂਗਰੀ ਹੋਣ ਦੀ ਹੈਸੀਅਤ ਵਿਚ ਲੰਗੇਰੀ ਰਖਿਆ ਹੈ । ਸਤਿਗੁਰੂ ਜੀ ਨੇ ਖੁਸ਼ ਹੋ ਕੇ ਪਿੰਡ ਨੂੰ ਵਰ ਦਿੱਤੇ ਕਿ ਇਹ ਸਦਾ ਚੜ੍ਹਦੀਆਂ ਕਲਾਂ ਵਿਚ ਰਹੇਗਾਂ, ਕਈ ਨਾਮ-ਰਸੀਰੇ ਮਹਾਂਪੁਰਸ਼ ਇਥੇ ਨੀਵਾਸ ਕਰਨਗੇ ਅਤੇ ਉਨੀ੍ਵੀਂ ਸਦੀ ਵਿਚ ਮੇਰਾ ਮਾਨਿਸ ਸਰੂਪ, ਸਿੱਖੀ ਸਰੂਪ ਵਿਚ ਪ੍ਰਗਟ ਹੋ ਕੇ ਸੰਸਾਰੀ ਜੀਵਾਂ ਨੂੰ ਸਿੱਖੀ ਵਲ ਪ੍ਰੇਰਿਤ ਕਰੇਗਾ ।
ਬਾਬਾ ਕੁਮਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਹੱਥੋਂ ਅੰਮਿ੍ਤ ਛਕ ਕੇ ਸਿੰਘ ਸਜੇ ਸਨ, ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਕੇ ਪੂਰਨ-ਪਦ ਦੀ ਪ੍ਰਾਪਤੀ ਕੀਤੀ ਤੇ ਜਨਮ ਸਫਲਾ ਕੀਤਾ । ਬਾਬਾ ਕੁਮਾ ਸਿੰਘ ਜੀ ਦੇ ਘਰ ਗੁਰੂ ਦੀ ਬਖਸ਼ੀਸ਼ਾਂ ਸਦਕਾ ਇਕ ਪੁਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯੁਧਾਂ ਵਿਚ ਆਪ ਵਦ-ਚੜ੍ਹ ਕੇ ਹਿੱਸਾ ਲੈਂਦੇ ਸਨ । ਆਪ ਨੇ ਬੱਸੀ ਦੇ ਪਠਾਣਾਂ ਨੂੰ ਖਾਲਸੇ ਨਾਲ ਮਿਲ ਕੇ ਚੰਗੀ ਤਰ੍ਹਾਂ ਸੋਧਿਆ ।
ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪੁਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ ।
ਅਗੋਂ ਆਲਾ ਸਿੰਘ ਜੀ ਦੇ ਛੇ ਪੁੱਤਰ – ਗੁਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ ।
ਬਾਬਾ ਕਾਲਾ ਸਿੰਘ ਜੀ ਦੇ ਪੁਤੱਰ ਸ: ਨਾਰਾਇਣ ਸਿੰਘ ਦੇ ਪੁਤੱਰ ਸਨ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਏ, ਪੂਰਨ ਬ੍ਰਹਮਗਿਅਨੀ ਸਨ ।
ਹੋਤੀ ਮਰਦਾਨ ਸੰਪ੍ਰਦਾਇ
- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
- ਭਾਈ ਦਗ਼ਾ ਸਿੰਘ ਜੀ
- ਬਾਬਾ ਸੋਭਾ ਸਿੰਘ ਜੀ
- ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ
- ਸਾਹਿਬ ਬਾਬਾ ਭਾਗ ਸਿੰਘ ਜੀ
- ਸਾਹਿਬ ਬਾਬਾ ਬੀਰ ਸਿੰਘ ਜੀ (ਵਿਰੱਕਤ)
- ਸਾਹਿਬ ਬਾਬਾ ਕਰਮ ਸਿੰਘ ਜੀ
- ਸਾਹਿਬ ਬਾਬਾ ਆਇਆ ਸਿੰਘ ਜੀ
- ਸਾਹਿਬ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ)
ਸੰਤ ਬਾਬਾ ਜਵਾਲਾ ਸਿੰਘ ਜੀ ੧੯੦੭ ਵਿਚ ਫੌਜ ਵਿਚ ਭਰਤੀ ਹੋ ਗਏ ਤੇ ੧੯੧੭ ਵਿਚ ਆਪ ਜੀ ਨੇ ਫੌਜ ਵਿਚੋ ਨਾਮ ਕਟਵਾ ਲਿਆ । ਉਸ ਵੇਲੇ ਆਪ ਜੀ ਦੀ ਊਮਰ ੧੮ ਸਾਲ ਦੀ ਸੀ । ਊਸ ਸਮੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਦੂਜੀ ਗੱਦੀ ਤੇ ਸੰਤ ਬਾਬਾ ਆਇਆ ਸਿੰਘ ਜੀ ਬਿਰਾਜਮਾਨ ਸਨ । ਸੰਤ ਬਾਬਾ ਆਇਆ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਨੂੰ ਨਾਮ ਜਪਣ ਅਤੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਸੰਤ ਬਾਬਾ ਆਇਆ ਸਿੰਘ ਜੀ ਨੇ ਆਪ ਜੀ ਨੂੰ ਪੰਜ ਬਚਨ ਗ੍ਿਹਣ ਕਰਾਏ ਜੋ ਆਪ ਜੀ ਨੇ ਜਿ਼ੰਦਗੀ ਭਰ ਤੋੜ ਨਿਭਾਏ ੧-ਸਿਮਰਨ ਕਰਨਾ । ੨-ਹੰਕਾਰ ਤੋਂ ਬਚਣਾ । ੩-ਸੰਸਾਰ ਤੋਂ ਨਿਰਲੇਪ ਰਹਿਣ ਵਾਲੇ ਸਾਧੂਆਂ ਦੀ ਸੰਗਤ ਕਰਨੀ । ੪-ਕਿਸੇ ਅੱਗੇ ਹੱਥ ਨਹੀਂ ਅੱਡਣਾ । ੫-ਫੌਜ ਦੀ ਨੌਕਰੀ ਛੱਡ ਜਾਣੀ । ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜਨਵਰੀ ੧੯੧੭ ਵਿਚ ਪਲਟਨ ਵਿਚੋਂ ਨਾਮ ਕਟਵਾ ਲਿਆ ਤੇ ਭਗਤੀ ਸਿਮਰਨ ਅਤੇ ਸਿੱਖੀ ਦੇ ਪ੍ਚਾਰ ਵਲ ਜੁੱਟ ਗਏ ।
ਸੰਤ ਬਾਬਾ ਆਇਆ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਹੁਕਮ ਦਿਤਾ ਕਿ ਪੰਜਾਬ ਜਾ ਕੇ ਹੁਸ਼ਿਆਰਪੁਰ ਤੋਂ ਅੱਠ ਮੀਲ ਦੂਰ ਸੰਘਣੇ ਜੰਗਲ ਵਿਚ ਭਗਤੀ ਕਰਨ, ਸਤਿਗੁਰੂ ਜੀ ਦਾ ਨਾਮ ਜਪਣ ਅਤੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਲੜ ਲਗਾਉਣ । ਆਪ ਜੀ ਇਸ ਥਾਂ ਤੇ ਆ ਕੇ ਮਿੱਟੀ ਦੀ ਬਣੀ ਇਕ ਮਟੀ ਵਿਚ ਬੈਠ ਕੇ ਸਿਮਰਨ ਕਰਨ ਲਗ ਪਏ । ਸਭ ਤੋਂ ਪਹਿਲਾਂ ਆਪ ਜੀ ਨੂੰ ਸਿਮਰਨ ਕਰਦਿਆਂ ਪੰਡੋਰੀ ਵਾਲੇ ਬਾਬਾ ਨੰਦ ਸਿੰਘ ਜੀ ਨੇ ਦੇਖਿਆ । ਇਸ ਮਟੀ ਤੋਂ ਉਤਰ ਵੱਲ ਗੁਰਦੁਆਰਾ ਸੰਤ ਗੜ੍ਹ ਹਰਖੋਵਾਲ ਹੈ । ਗੁਰਦੁਆਰਾ ਸੰਤ ਗੜ੍ਹ ਹਰਖੋਵਾਲ ਤਿੰਨ ਪਿੰਡਾਂ ਦੀ ਸਾਂਝੀ ਹੱਦ ਤੇ ਹੈ । ਉੱਤਰ ਪੂਰਬ ਵਾਲੇ ਪਾਸੇ ਪਿੰਡ ਭੱਟਰਾਣਾ ਤੇ ਲਹਿੰਦੇ ਪਾਸੇ ਪਿੰਡ ਬੀਬੀ ਦੀ ਪੰਡੋਰੀ ਅਤੇ ਉੱਤਰ ਪੱਛਮ ਵੱਲ ਨੂੰ ਪਿੰਡ ਹਰਖੋਵਾਲ ਦੀ ਹੱਦ ਲੱਗਦੀ ਹੈ । ਸੰਤ ਬਾਬਾ ਜਵਾਲਾ ਸਿੰਘ ਜੀ