ਜਦੋ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਾਹਰਾ ਜਹੂਰ ਪੁਰਹੀਰਾਂ ਪਿੰਡ ਵਿੱਚ ਆਏ ਸਨ ਤਦ ਫਿਰ ਪਿੰਡ ਹਰਖੋਵਾਲ ਦੀ ਧਰਤੀ ਦੇ ਇਸ ਅਸਥਾਨ ਤੇ ਆਏ ਸਨ ਤੇ ਇੱਕ ਮਹੀਨਾ ਇੱਥੇ ਰੁਕੇ ਤੇ ਗੁਰਬਾਣੀ, ਕੀਰਤਨ, ਲੋਹ ਲੰਗਰ ਚਲਾਏ ਸਨ ਜਾਣ ਲੱਗਿਆ ਸਿੰਘਾ ਨੇ ਪੁੱਛਿਆ ਕਿ ਮਹਾਰਾਜ ਜੀ ਭੱਠੀਆ ਤੇ ਲੋਹ ਢਾਹ ਦਈਏ ਤਾ ਮਹਾਰਾਜ ਜੀ ਨੇ ਬਚਨ ਕੀਤਾ ਕਿ ਲੋਹਾ ਪੂਰ ਦਿਉ ਤੇ ਸਮਾ ਪੈਣ ਤੇ ਸਾਡਾ ਇੱਕ ਸਿੰਘ ਆਵੇਗਾ ਉਹ ਆਪੇ ਹੀ ਕੱਡ ਲਵੇਗਾ ਤੇ ਲੋਹ ਲੰਗਰ ਤਪੇਗਾ ਸੋ ਹੁਣ ਉਹ ਲੋਹ ਬਾਬਾ ਈਸ਼ਰ ਸਿੰਘ ਜੀ ਨੇ ਕਾਇਮ ਕੀਤੀ । ਬਾਬਾ ਈਸ਼ਰ ਸਿੰਘ ਜੀ ਨੂੰ ਪਿੰਡ ਬਤਾਲੇ ਤੋ ਸੰਤ ਬਾਬਾ ਜਵਾਲਾ ਸਿੰਘ ਜੀ ਆਪ ਲਿਆਏ ਸਨ । ਬਾਬਾ ਈਸ਼ਰ ਸਿੰਘ ਜੀ ਭਾਈ ਪੱਲੇ ਦੀ ਅੰਸ ਬੰਸ ਵਿੱਚੋ ਸਨ।
ਸੰਤ ਬਾਬਾ ਜਵਾਲਾ ਸਿੰਘ ਜੀ 1918 ਵਿਚ ਹਰਖੋਵਾਲ ਦੇ ਇਸ ਜੰਗਲ ਵਿੱਚ ਇੱਕ ਮਟੀ ਵਿੱਚ ਆਏ । ਇੱਥੇ ਇੱਕ ਪਰਜਾ ਪੱਤ ਜੀੜ ਗੋਤ ਦੀ ਅੋਰਤ ਆਪਣੇ ਪਤੀ ਨਾਲ ਸਤੀ ਹੋਈ ਸੀ। ਇਸ ਜਗ੍ਹਾ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੇ ਕਾਫੀ ਸਮਾਂ ਪ੍ਰਮਾਤਮਾ ਦੀ ਭਗਤੀ ਕੀਤੀ । ਕੁਝ ਸਮੇ ਵਾਦ ਇੱਥੇ ਸੰਗਤਾ ਦਾ ਕਾਫੀ ਆਣਾ ਜਾਣਾ ਸ਼ੁਰੂ ਹੋ ਗਿਆ । ਲੱਗ ਭੱਗ 1920 ਵਿੱਚ ਇੱਥੇ ਖੂਹ ਲਗਾਇਆ ਗਿਆ ਜਿਸ ਦਾ ਪਾਣੀ ਲੰਗਰ ਲਈ ਬਰਤਿਆ ਜਾਣ ਲੱਗਾ ਤੇ ਲੰਗਰ ਲਈ ਛੱਨ ਪਾਈ ਗਈ । ਤਕਰੀਬਨ 1920 ਵਿੱਚ ਹੀ ਬਾਬਾ ਈਸ਼ਰ ਸਿੰਘ ਜੀ ਨੂੰ ਸੰਤ ਮਾਹਾਰਾਜ ਪਿੰਡ ਬਤਾਲੇ ਤੋ ਲੈ ਕੇ ਆਏ ਸਨ । 1922 ਵਿਚ ਬਾਬਾ ਈਸ਼ਰ ਸਿੰਘ ਜੀ ਨੇ ਪਿਲਕਣ ਦੇ ਲਾਗੇ ਵਾਲਾ ਖੂਹ ਲਗਵਾਇਆ ਤੇ ਖੂਹ ਨੂੰ ਕਈ ਵਰ ਦਿੱਤੇ ਸਨ । ਇਸ ਖੂਹ ਦਾ ਪਾਣੀ ਅੱਜ ਵੀ ਸਰੋਵਰ ਵਿੱਚ ਪਾਇਆ ਜਾਦਾ ਹੈ । 1929 ਵਿੱਚ ਸੰਤ ਮਹਾਰਾਜ ਜੀ ਨੇ ਭੋਰਾ ਸਾਹਿਬ ਤਿਆਰ ਕਰਵਾਇਆ ਜਿਸ ਉਪਰ ਜੋਤ ਤੇ ਮੂਲ ਮੰਤਰ ਦੇ ਜਾਪ 24 ਘੰਟੇ ਉਦੋ ਤੋ ਹੀ ਚੱਲਦੇ ਆ ਰਹੇ ਹਨ । ਸੰਤ ਮਹਾਰਾਜ ਜੀ ਲਈ ਇਕ ਅਲੱਗ ਕੁਟੀਆ ਬਣਾਈ ਗਈ ਜਿਸ ਵਿੱਚ ਮਹਾਰਾਜ ਜੀ ਸਿਮਰਨ ਕਰਦੇ ਸਨ।
1918 “ਗੁਰੂਦੁਆਰਾ ਸਾਹਿਬ “ ਬਾਬਾ ਈਸ਼ਰ ਸਿੰਘ ਜੀ ਦੇ ਕਿਹਣ ਤੇ ਸੰਤ ਮਹਾਰਾਜ ਜੀ ਨੇ ਕੁਝ ਸ਼ਰਤਾ ਰੱਖਕੇ ਬਣਾਇਆ ਸੀ। ਸਭ ਤੋ ਪਿਹਲਾ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜੰਗਲ ਵਿੱਚ ਮਟੀ (ਰਾਮ ਬਾਗ) ਤੋ ਸਿੰਘ ਨੂੰ ਇੱਟ ਦੇ ਕੇ ਉਤਰ ਵੱਲ ਭੇਜਿਆ ਤੇ ਬੱਚਨ ਕੀਤਾ ਉਹ ਸ੍ਰੀ ਜੁਪਜੀ ਸਾਹਿਬ ਦਾ ਪਾਠ ਸੁਰੂ ਕਰ ਦੇਵੇ ਤੇ ਜਿੱਥੇ ਪਾਠ ਸੱਮਪੂਰਨ ਹੋ ਜਾਵੇ ਉਹ ਇੱਟ ਨੂੰ ਉੱਥੇ ਰੱਖ ਦੇਵੇ ਤੇ ਉਸ ਜਗ੍ਹਾ ਤੇ ਗੁਰੂਦੁਆਰਾ ਬਣਾਇਆ ਜਾਵੇਗਾ। ਜਦੋ ਗੁਰੂਦੁਆਰੇ ਦੀ ਨੀਹ ਰੱਖਣੀ ਸੀ ਉਸ ਸਮੇ ਸੰਤ ਮਾਹਾਰਜ ਜੀ ਨੇ ਬਾਬਾ ਈਸ਼ਰ ਸਿੰਘ ਜੀ ਅੱਗੇ ਕੁਝ ਸ਼ਰਤਾ ਰੱਖੀਆ, ਕੇ ਬਾਬਾ ਜੀ ਮੈ ਗੁਰੂਦੁਆਰਾ ਤਾ ਬਣਾਉ ਜੇ ਸੰਤ ਬਾਬਾ ਆਇਆ ਸਿੰਘ ਜੀ ਆਪ ਹੁਕਮ ਕਰਨ ( ਸੰਤ ਬਾਬਾ ਆਇਆ ਸਿੰਘ ਜੀ ਉਸ ਸਮੇ ਤੋ ਪਿਹਲਾ ਸਰੀਰ ਤਿਆਗ ਗਏ ਸਨ ) ਤੇ ਪੰਜ ਪਿਆਰੇ ਜੋ ਗੁਰੂ ਗੌਬਿੰਦ ਸਿੰਘ ਜੀ ਨੇ ਸਾਜੇ ਸੀ ਉਹ ਆਪ ਨੀਹ ਰੱਖਣ, ਤੇ ਇੱਕ ਇੱਟ ਸੰਤ ਮਾਹਾਰਾਜ ਜੀ ਨੇ ਖੂਹ ਵਿੱਚ ਸਿੱਟ ਦਿੱਤੀ ਤੇ ਕਿਹਾ ਇਹ ਆਪ ਬਾਹਰ ਆਵੇ, ਤੇ ਗੁਰੂ ਨਾਨਕ ਸਾਹਿਬ ਜੀ ਆਪ ਸਾਡੀਆ ਡੀਉਟੀਆਂ ਲਾਉਣ । ਸਭ ਕੁਝ ਇਸੇ ਤਰ੍ਹਾਂ ਹੀ ਹੋਇਆ ਬਾਬਾ ਈਸ਼ਰ ਸਿੰਘ ਜੀ ਨੇ ਉਸ ਸਮੇ ਸੰਤ ਬਾਬਾ ਆਇਆ ਸਿੰਘ ਜੀ ਦਾ ਧਿਆਨ ਧਰਿਆ ਤੇ ਸੰਤ ਬਾਬਾ ਆਇਆ ਸਿੰਘ ਜੀ ਦੇ ਰੂਪ ਵਿਚ ਦਰਸ਼ਨ ਦਿੱਤੇ ਤੇ ਸੰਤ ਮਾਹਾਰਾਜ ਜੀ ਨੂੰ ਗੁਰੂਦੁਆਰਾ ਬਣਾਉਣ ਬਾਰੇ ਕਿਹਾ, ਫਿਰ ਇਸੇ ਤਰ੍ਹਾਂ ਹੀ ਇੱਟ ਖੂਹ ਵਿੱਚੋ ਬਾਹਰ ਆਈ, ਤੇ ਫਿਰ ਇਸੇ ਤਰ੍ਹਾਂ ਹੀ ਪੰਜ ਪਿਆਰਿਆ ਨੇ ਗੁਰੂਦੁਆਰਾ ਸਾਹਿਬ ਦੀ ਨੀਹ ਰੱਖੀ, ਤੇ ਗੁ੍ਰੂ ਨਾਨਕ ਸਾਹਿਬ ਨੇ ਡੀਉਟੀਆਂ ਲਾਈਆ, ਮਹੰਤੀ ਬਾਬਾ ਈਸ਼ਰ ਸਿੰਘ ਜੀ ਦੀ ਤੇ ਚੌਕੀਦਾਰਾ ਬਾਬਾ ਜਵਾਲਾ ਸਿੰਘ ਜੀ ਦਾ ਤੇ ਸੇਵਾ ਸਾਦ ਸੰਗਤ ਦੀ, ਇੱਸ ਤਰ੍ਹਾਂ ਗੁਰੂਦੁਆਰਾ ਸਾਹਿਬ ਦੀ ਉਸਾਰੀ ਹੋਈ । ਜਿਸ ਦਿਨ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਦੇ ਵਿੱਚੋ ਆਪਣੇ ਗੁਰੂਦੇਵ ਸੰਤ ਬਾਬਾ ਆਇਆ ਸਿੰਘ ਜੀ ਦੇ ਦਰਸ਼ਨ ਕੀਤੇ ਉਸ ਦਿਨ ਤੋ ਬਾਦ ਸੰਤ ਮਾਹਾਰਾਜ ਜੀ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸਾਹਮਣੇ ਪੈਰਾਂ ਵਿੱਚ ਜੁੱਤੀ ਨਹੀ ਪਾਈ। ਬਾਬਾ ਈਸ਼ਰ ਸਿੰਘ ਜੀ ਸੰਤ ਮਾਹਾਰਾਜ ਜੀ ਨੂੰ ਰੱਬ ਜੀ ਕਿਹਾ ਕਰਦੇ ਸਨ।
1936 ਵਿੱਚ ਬਾਬਾ ਈਸ਼ਰ ਸਿੰਘ ਜੀ ਦੁਸਹਿਰੇ ਵਾਲੇ ਦਿਨ ਚਮਕੌਰ ਸਾਹਿਬ ਵਿਖੇ ਚੜ੍ਹਾਈ ਕਰ ਗਏ ਉਨ੍ਹਾ ਦਾ ਅੱਤਮ ਸੰਸਕਾਰ ਡੇਰਾ ਸੰਤਗ੍ਹੜ ਹਰਖੋਵਾਲ ਵਿੱਖੇ ਜਿੱਥੇ ਅੱਜ ਨਿਸ਼ਾਨ ਸ਼ਾਹਿਬ ਸਥਿਤ ਹੈ ਉਥੇ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਆਪਣੇ ਹੱਥੀ ਸੰਸਕਾਰ ਕੀਤਾ, ਬਾਬਾ ਈਸ਼ਰ ਸਿੰਘ ਜੀ ਦੇ ਅਗੀਠਾ ਸਾਹਿਬ ਤੇ ਨਿਸ਼ਾਨ ਸਹਿਬ ਸ਼ਸ਼ੋਬਿਤ ਕੀਤਾ ਤੇ ਬੱਚਨ ਕੀਤਾ ਕਿ ਇੱਥੇ ਜੋ ਵੀ ਸ਼ਰਧਾ ਨਾਲ ਅਰਦਾਸ ਬੇਨਤੀ ਕਰੇਗਾ ਉਸ ਦੀ ਆਸਾ ਪੁਰੀ ਹੋਵੇਗੀ ਤੇ ਜੇ ਕੋਈ ਪੰਛੀ ਵੀ ਇਸ ਨਿਸ਼ਾਨ ਸਾਹਿਬ ਉਪਰ ਦੀ ਲੰਗ ਗਿਆ ਤਾ ਬਾਬਾ ਈਸ਼ਰ ਸਿੰਘ ਜੀ ਉਸ ਦੀ ਦਰਗਾਹ ਵਿਚ ਸਾਰ ਲੈਣਗੇ ।
ਸੰਤ ਬਾਬਾ ਜਵਾਲਾ ਸਿੰਘ ਜੀ ਨੇ 375 ਦੇ ਕਰੀਬ ਸਾਧੂ ਸੰਤ ਮਹਾਤਮਾ ਨੂੰ ਬ੍ਰਹਮਗਿਆਨ ਦੀ ਬਖ਼ਸ਼ਿਸ਼ ਕੀਤੀ ਤੇ ਆਪਣੇ ਸਮੇ ਦੇ ਸਾਧੂਆਂ ਵਿਚੋ ਸਭ ਤੋਂ ਸ਼ਰੋਮਣੀ ਸਨ. ਅਤੇ ਅਨੇਕਾ ਸੰਗਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹੋਏ 13-11-1957 (28 ਕਤਕ) ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਪਿੰਡ ਡੁਮੇਲੀ ਬਾਬਾ ਦਲੀਪ ਸਿੰਘ ਜੀ ਦੇ ਡੇਰੇ ਵਿੱਚ ਆਪਣਾ ਸਰੀਰ ਤਿਆਗ ਗਏ। ਉਨ੍ਹਾ ਦੇ ਸਰੀਰ ਨੂੰ ਭਬੌਰ ਸਾਹਿਬ ਵਿਖੇ ਸਤਲੁਜ ਵਿੱਚ ਜਲ ਪਰਵਾ ਕੀਤਾ ਗਿਆ । ਸੰਤ ਮਾਹਾਰਾਜ ਮਗਰੋ ਗੁਰੂਦੁਆਰਾ ਡੇਰਾ ਸੰਤਗ੍ਹੜ ਹਰਖੋਵਾਲ ਦਾ ਪ੍ਰਬੰਦ ਜਥੇਦਾਰ ਜਨਕ ਸਿੰਘ ਜੀ ਚਲਾਈ ਗਏ , ਸੰਤ ਮਾਹਾਰਾਜ ਦੇ ਹੁੰਦਿਆ ਤੇ ਵੀ ਜਦੋ ਸੰਤ ਮਾਹਾਰਾਜ ਜੀ ਡੇਰੇ ਤੋ ਬਾਹਰ ਸੰਗਤਾਂ ਵਿੱਚ ਵਿਚਰਦੇ ਸਨ ਉਸ ਸਮੇ ਵੀ ਡੇਰੇ ਦਾ ਪ੍ਬੰਦ ਜਥੇਦਾਰ ਜਨਕ ਸਿੰਘ ਜੀ, ਬਾਬਾ ਬਹਾਲ ਸਿੰਘ ਜੀ, ਬਾਬਾ ਜੱਗਾ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਮਿਲ ਕੇ ਡੇਰੇ ਦੇ ਸਾਰੇ ਕੰਮ ਕਰਦੇ ਸਨ । 2001 ਵਿਚ ਜਥੇਦਾਰ ਜਨਕ ਸਿੰਘ ਜੀ ਨੇ ਸੰਗਤਾ ਵਿਚ ਬੈਠੀਆਂ ਤੇ ਡੇਰਾ ਸੰਤ ਗ੍ਹੜ ਹਰਖੋਵਾਲ ਦਾ ਸਾਰਾ ਪ੍ਰਬੰਦ ਬਾਬਾ ਮਨਜੀਤ ਸਿੰਘ ਜੀ ਨੂੰ ਸੰਭਾਲ ਦਿੱਤਾ। ਸੰਤ ਬਾਬਾ ਮਨਜੀਤ ਸਿੰਘ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਅੰਸ ਬੰਸ ਵਿੱਚੋ ਪੋਤਰੇ ਹਨ। ਹੁਣ ਸਾਰਾ ਪ੍ਰਬੰਦ ਸੰਤ ਬਾਬਾ ਮਨਜੀਤ ਸਿੰਘ ਜੀ ਸੰਭਾਲ ਰਹੇ ਹਨ। ਸੋ 2001 ਵਿੱਚ 2 ਮੰਜਲੀ ਬਿਲਡਿੰਗ ਤਿਆਰ ਕਰਵਾਈ ਗਈ, 2002 ਵਿੱਚ ਆਲੀਸ਼ਾਨ ਲੰਗਰ ਹਾਲ, 2003 ਵਿੱਚ ਇੱਕ ਹੋਰ ਤਿੰਨ ਮੰਜਲੀ ਬਿਲਡਿੰਗ, ਦਰਸ਼ਨੀ ਡਿਉੜੀ, 2004 ਵਿੱਚ ਬਹੁਤ ਵੱਡਾ ਆਲੀਸ਼ਾਨ ਦੀਵਾਨ ਹਾਲ, 2005 ਵਿੱਚ ਵੱਡਾ ਸਰੋਵਰ ਜਿਸ ਵਿੱਚ 17 ਸਰੋਵਰਾਂ ਦਾ ਜਲ ਪਾਇਆ ਗਿਆ, 2005 ਵਿੱਚ ਵੱਡੀ ਛੈਡ ਲੋਹਾ ਭੱਠੀਆ ਵਾਸਤੇ, 2008,9 ਵਿੱਚ ਗੁਰੂਦੁਆਰਾ ਸਾਹਿਬ ਅਤੇ ਸਾਰੇ ਬਿਹੜੇ ਵਿਚ ਪੱਥਰ, ਤੇ 2010 ਵਿੱਚ ਗੁਰੂਦੁਆਰਾ ਸਾਹਿਬ ਦੇ ਅੰਦਰ ਜਿੱਥੇ ਮਾਹਾਰਾਜ ਜੀ ਦਾ ਪ੍ਰਕਾਸ਼ ਹੈ ਉਸ ਨੂੰ ਵੱਡਾ ਕਿਤਾ ਗਿਆ, ਇਹ ਸਭ ਸੇਵਾਵਾਂ ਸੰਤ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਜੀ ਦੀ ਕਿ੍ਪਾ ਸਦਕਾ ਸੰਤ ਮਨਜੀਤ ਸਿੰਘ ਜੀ ਕਰਵਾ ਰਹੇ ਹਨ। ਸੰਤ ਬਾਬਾ ਜਵਾਲਾ ਸਿੰਘ ਜੀ ਕਿਹਾ ਕਰਦੇ ਸਨ ਕਿ ਇੱਕ ਦਿਨ ਇਹ ਅਸਥਾਨ ਖਾਲਸੇ ਦਾ ਸਰੋਮਣੀ ਅਸਥਾਨ ਹੋਵੇਗਾ।