ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੍ਰਮੀ ਮੁਤਾਬਿਕ 3 ਮਈ 1889 ਈਸਵੀ ਦਿਨ ਐਤਵਾਰ ਨੂੰ ਜ਼ਿਲਾ ਹੁਸਿਆਰਪੁਰ ਦੇ ਪਿੰਡ ਲੰਗੇਰੀ ਵਿਚ ਹੋਇਆ ।
ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ ।
ਪਿੰਡ ਲੰਗੇਰੀ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕੁਮਾ ਸਿੰਘ ਨੇ ਵਸਾਇਆ ਸੀ ।
ਭਾਈ ਕੁਮਾ ਸਿੰਘ ਸਤਿਗੁਰੂ ਦੇ ਲਾਂਗਰੀ ਇਸ ਲਈ ਇਸ ਪਿੰਡ ਦਾ ਨਾਂ ਸ਼ਬਦ ਲਾਂਗਰੀ ਤੋ ਲੰਗੇਰੀ ਪੈ ਗਿਆ ।